unfoldingWord 40 - ਯਿਸੂ ਨੂੰ ਸਲੀਬ ਦਿੱਤਾ ਗਿਆ
ਰੂਪਰੇਖਾ: Matthew 27:27-61; Mark 15:16-47; Luke 23:26-56; John 19:17-42
ਸਕ੍ਰਿਪਟ ਨੰਬਰ: 1240
ਭਾਸ਼ਾ: Punjabi
ਦਰਸ਼ਕ: General
ਮਕਸਦ: Evangelism; Teaching
Features: Bible Stories; Paraphrase Scripture
ਸਥਿਤੀ: Approved
ਲਿਪੀਆਂ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਅਤੇ ਰਿਕਾਰਡਿੰਗ ਲਈ ਬੁਨਿਆਦੀ ਦਿਸ਼ਾ-ਨਿਰਦੇਸ਼ ਹਨ। ਉਹਨਾਂ ਨੂੰ ਹਰੇਕ ਵੱਖਰੇ ਸੱਭਿਆਚਾਰ ਅਤੇ ਭਾਸ਼ਾ ਲਈ ਸਮਝਣਯੋਗ ਅਤੇ ਢੁਕਵਾਂ ਬਣਾਉਣ ਲਈ ਲੋੜ ਅਨੁਸਾਰ ਢਾਲਿਆ ਜਾਣਾ ਚਾਹੀਦਾ ਹੈ। ਵਰਤੇ ਗਏ ਕੁਝ ਨਿਯਮਾਂ ਅਤੇ ਸੰਕਲਪਾਂ ਲਈ ਵਧੇਰੇ ਵਿਆਖਿਆ ਦੀ ਲੋੜ ਹੋ ਸਕਦੀ ਹੈ ਜਾਂ ਪੂਰੀ ਤਰ੍ਹਾਂ ਬਦਲੀ ਜਾਂ ਛੱਡ ਦਿੱਤੀ ਜਾ ਸਕਦੀ ਹੈ।
ਸਕ੍ਰਿਪਟ ਟੈਕਸਟ
ਸਿਪਾਹੀ ਯਿਸੂ ਦਾ ਮਜ਼ਾਕ ਉਡਾਉਣ ਤੋਂ ਬਾਅਦ ਉਸ ਨੂੰ ਸਲੀਬ ਦੇਣ ਲਈ ਲੈ ਗਏ |ਉਹਨਾਂ ਨੇ ਉਸ ਕੋਲੋਂ ਉਹ ਸਲੀਬ ਉਠਵਾਈ ਜਿਸ ਉੱਤੇ ਉਸਨੇ ਮਰਨਾ ਸੀ |
ਸਿਪਾਹੀ ਯਿਸੂ ਨੂੰ ਉਸ ਜਗ੍ਹਾ ਤੇ ਲੈ ਕੇ ਆਏ ਜਿਸ ਨੂੰ “ ਗਲਗਥਾ ਅਰਥਾਤ ਖੋਪੜੀ” ਕਿਹਾ ਜਾਂਦਾ ਸੀ ਅਤੇ ਉਸ ਦੇ ਹੱਥਾਂ ਪੈਰਾਂ ਵਿੱਚ ਕਿੱਲਾਂ ਨੂੰ ਸਲੀਬ ਉੱਤੇ ਠੋਕ ਦਿੱਤਾ |ਪਰ ਯਿਸੂ ਨੇ ਕਿਹਾ, “ਪਿਤਾ ਇਹਨਾਂ ਨੂੰ ਮਾਫ਼ ਕਰ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ |”ਪਿਲਾਤੁਸ ਨੇ ਹੁਕਮ ਦਿੱਤਾ ਕਿ ਉਹ ਇੱਕ ਫੱਟੀ ਉੱਤੇ ਲਿਖਣ, “ਯਹੂਦੀਆਂ ਦਾ ਰਾਜਾ” ਅਤੇ ਸਲੀਬ ਉੱਤੇ ਯਿਸੂ ਦੇ ਸਿਰ ਦੇ ਉੱਪਰ ਲਗਾਉਣ |
ਸਿਪਾਹੀਆਂ ਨੇ ਯਿਸੂ ਦੇ ਕੱਪੜਿਆਂ ਲਈ ਗੁਣੇ ਪਾਏ |ਜਦੋਂ ਉਹ ਇਹ ਕਰ ਰਹੇ ਸਨ, ਉਹਨਾਂ ਨੇ ਉਸ ਭਵਿੱਖਬਾਣੀ ਨੂੰ ਪੂਰਾ ਕੀਤਾ ਜੋ ਕਹਿੰਦੀ ਸੀ, “ਉਹਨਾਂ ਨੇ ਮੇਰੇ ਕੱਪੜੇ ਆਪਸ ਵਿੱਚ ਵੰਡੇ ਅਤੇ ਮੇਰੇ ਕੱਪੜਿਆਂ ਲਈ ਗੁਣਾ ਪਾਇਆ |”
ਯਿਸੂ ਦੋ ਚੋਰਾਂ ਦੇ ਵਿਚਕਾਰ ਸਲੀਬ ਦਿੱਤਾ ਗਿਆ |ਉਹਨਾਂ ਵਿੱਚੋਂ ਇੱਕ ਨੇ ਯਿਸੂ ਦਾ ਮਜਾਕ ਉਡਾਇਆ, ਪਰ ਦੂਸਰੇ ਨੇ ਕਿਹਾ, “ਕੀ ਤੈਨੂੰ ਪਰਮੇਸ਼ੁਰ ਦਾ ਡਰ ਨਹੀਂ ਹੈ ?”ਅਸੀਂ ਦੋਸ਼ੀ ਹਾਂ ਪਰ ਇਹ ਮਨੁੱਖ ਬੇਕਸੂਰ ਹੈ |”ਤਦ ਉਸਨੇ ਯਿਸੂ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਵੀ ਆਪਣੇ ਰਾਜ ਵਿੱਚ ਯਾਦ ਕਰੀਂ |”ਯਿਸੂ ਨੇ ਉਸਨੂੰ ਉੱਤਰ ਦਿੱਤਾ, “ਅੱਜ ਹੀ ਤੂੰ ਮੇਰੇ ਨਾਲ ਸਵਰਗ ਵਿੱਚ ਹੋਵੇਂਗਾ |”
ਯਹੂਦੀ ਆਗੂਆਂ ਅਤੇ ਭੀੜ ਵਿੱਚ ਦੂਸਰੇ ਲੋਕਾਂ ਨੇ ਯਿਸੂ ਨੂੰ ਮਖੌਲ ਕੀਤੇ |ਉਹਨਾਂ ਨੇ ਉਸ ਨੂੰ ਕਿਹਾ, “ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਸਲੀਬ ਤੋਂ ਹੇਠਾਂ ਆ ਜਾਹ ਅਤੇ ਆਪਣੇ ਆਪ ਨੂੰ ਬਚਾ ਲੈ !”ਤਦ ਅਸੀਂ ਤੇਰੇ ਉੱਤੇ ਵਿਸ਼ਵਾਸ ਕਰਾਂਗੇ |
ਤਦ ਸਾਰੇ ਇਲਾਕੇ ਵਿੱਚ ਪੂਰਾ ਹਨੇਰਾ ਹੋ ਗਿਆ, ਚਾਹੇ ਅਜੇ ਦਿਨ ਦਾ ਦੁਪਹਿਰਾ ਹੀ ਸੀ |ਇਹ ਹਨੇਰਾ ਸ਼ਾਮ 3:00 ਵਜੇ ਤੱਕ ਰਿਹਾ |
ਤਦ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰਿਆ ਅਤੇ ਕਿਹਾ, “ਪੂਰਾ ਹੋਇਆ!ਪਿਤਾ, ਮੈਂ ਆਪਣਾਂ ਆਤਮਾ ਤੇਰੇ ਹੱਥ ਵਿੱਚ ਦਿੰਦਾ ਹਾਂ |”ਤਦ ਉਸ ਨੇ ਸਿਰ ਝੁਕਾਇਆ ਅਤੇ ਆਪਣੇ ਪ੍ਰਾਣ ਛੱਡ ਦਿੱਤੇ |ਜਦੋਂ ਉਹ ਮਰਿਆ ਤਾਂ ਇੱਕ ਵੱਡਾ ਭੂਚਾਲ ਆਇਆ ਅਤੇ ਜਿਹੜਾ ਵੱਡਾ ਪਰਦਾ ਮੰਦਰ ਵਿੱਚ ਲੋਕਾਂ ਨੂੰ ਪਰਮੇਸ਼ੁਰ ਦੀ ਹਜ਼ੂਰੀ ਤੋਂ ਅੱਲਗ ਕਰਦਾ ਸੀ ਉੱਪਰ ਤੋਂ ਲੈ ਕੇ ਹੇਠਾਂ ਤੱਕ ਫਟ ਗਿਆ |
ਉਸ ਦੀ ਮੌਤ ਦੁਆਰਾ, ਯਿਸੂ ਨੇ ਪਰਮੇਸ਼ੁਰ ਕੋਲ ਆਉਣ ਲਈ ਲੋਕਾਂ ਲਈ ਰਾਹ ਖੋਲ੍ਹ ਦਿੱਤਾ |ਜਦੋਂ ਸਿਪਾਹੀ ਨੇ ਉਹ ਸਭ ਦੇਖਿਆ ਜੋ ਯਿਸੂ ਨਾਲ ਹੋਇਆ ਸੀ, ਉਸ ਨੇ ਕਿਹਾ, “ਸੱਚ ਮੁੱਚ ਇਹ ਨਿਰਦੋਸ਼ ਸੀ |ਇਹ ਪਰਮੇਸ਼ੁਰ ਦਾ ਪੁੱਤਰ ਸੀ |”
ਤਦ ਯੂਸੁਫ਼ ਅਤੇ ਨਿਕੋਦੇਮੁਸ, ਦੋ ਯਹੂਦੀ ਆਗੂ ਜੋ ਵਿਸ਼ਵਾਸ ਕਰਦੇ ਸਨ ਕਿ ਯਿਸੂ ਮਸੀਹ ਹੈ, ਉਹਨਾਂ ਨੇ ਪਿਲਾਤੁਸ ਕੋਲੋਂ ਯਿਸੂ ਦੀ ਲਾਸ਼ ਮੰਗੀ |ਉਹਨਾਂ ਨੇ ਯਿਸੂ ਦੀ ਲਾਸ਼ ਨੂੰ ਕੱਪੜੇ ਵਿੱਚ ਲਪੇਟ ਕੇ ਕਬਰ ਵਿੱਚ ਰੱਖ ਦਿੱਤਾ ਜੋ ਇੱਕ ਚਟਾਨ ਵਿੱਚ ਖੋਦੀ ਹੋਈ ਸੀ |ਤਦ ਉਹਨਾਂ ਨੇ ਇੱਕ ਵੱਡਾ ਪੱਥਰ ਰੇੜ੍ਹ ਕੇ ਕਬਰ ਦਾ ਮੂੰਹ ਬੰਦ ਕਰ ਦਿੱਤਾ |
